ਹੋਮ ਲਾਈਫ ਸਟਾਈਲ : ਪਾਕਿਸਤਾਨ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਖੈਬਰ ਪਖਤੂਨਖਵਾ 'ਚ...

ਪਾਕਿਸਤਾਨ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਖੈਬਰ ਪਖਤੂਨਖਵਾ 'ਚ 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ; ਢਹਿ ਗਏ ਕਈ ਘਰ

Admin User - Apr 01, 2024 11:44 AM
IMG

NA

ਪਾਕਿਸਤਾਨ, 1 ਅਪ੍ਰੈਲ- ਪਾਕਿਸਤਾਨ 'ਚ ਅਸਮਾਨ ਤੋਂ ਮੁਸੀਬਤ ਦੀ ਬਾਰਿਸ਼ ਹੋ ਰਹੀ ਹੈ। ਕਈ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਨੇ ਐਤਵਾਰ ਨੂੰ ਕਿਹਾ ਕਿ ਖੈਬਰ ਪਖਤੂਨਖਵਾ ਵਿੱਚ ਪਿਛਲੇ ਦੋ ਦਿਨਾਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏI ਪੀਡੀਐੱਮਏ ਦੇ ਬੁਲਾਰੇ ਅਨਵਰ ਸ਼ਹਿਜ਼ਾਦ ਨੇ ਮਰਨ ਵਾਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਰਨ ਵਾਲਿਆਂ ਵਿੱਚ ਅੱਠ ਬੱਚੇ ਅਤੇ ਦੋ ਔਰਤਾਂ ਸ਼ਾਮਲ ਹਨ ਜਦਕਿ ਜ਼ਖ਼ਮੀਆਂ ਵਿੱਚ ਨੌਂ ਬੱਚੇ, ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ। ਸ਼ਹਿਜ਼ਾਦ ਨੇ ਕਿਹਾ ਕਿ ਸ਼ਨੀਵਾਰ ਰਾਤ ਤੱਕ ਪ੍ਰਾਪਤ ਰਿਪੋਰਟਾਂ ਦੇ ਅਨੁਸਾਰ, ਕੇਪੀ ਵਿੱਚ ਮੀਂਹ ਅਤੇ ਗੜੇਮਾਰੀ ਨਾਲ ਸਬੰਧਤ ਘਟਨਾਵਾਂ ਵਿੱਚ 27 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਦਿ ਨੇਸ਼ਨ ਮੁਤਾਬਕ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਜਾਰੀ ਹਨ। 

ਕਈ ਇਲਾਕਿਆਂ 'ਚ ਮਕਾਨ ਢਹਿ ਗਏ

PDMA ਦੁਆਰਾ ਸ਼ਨੀਵਾਰ ਰਾਤ 11:30 ਵਜੇ ਜਾਰੀ ਕੀਤੀ ਗਈ ਇੱਕ ਸੰਖੇਪ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ਾਂਗਲਾ, ਬੰਨੂ, ਬਜੌਰ, ਪਿਸ਼ਾਵਰ, ਨੌਸ਼ਹਿਰਾ ਅਤੇ ਮਾਨਸੇਹਰਾ ਵਿੱਚ ਛੱਤਾਂ ਅਤੇ ਮਕਾਨ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਮੌਤਾਂ ਹੋਈਆਂ ਹਨ। ਸ਼ੁੱਕਰਵਾਰ ਤੋਂ ਸੂਬੇ 'ਚ ਭਾਰੀ ਮੀਂਹ ਪੈ ਰਿਹਾ ਹੈ। ਦਿ ਨੇਸ਼ਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, "ਉਪਰੋਕਤ ਖੇਤਰਾਂ ਦੇ ਨਾਲ-ਨਾਲ ਮੋਹਮੰਦ, ਮਰਦਾਨ, ਉੱਤਰੀ ਵਜ਼ੀਰਿਸਤਾਨ, ਸਵਾਤ ਅਤੇ ਅੱਪਰ ਦੀਰ ਵਿੱਚ ਤਿੰਨ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਜਦੋਂ ਕਿ 24 ਨੂੰ ਅੰਸ਼ਕ ਤੌਰ 'ਤੇ ਨੁਕਸਾਨ ਹੋਇਆ ਹੈ।"

ਮੀਂਹ ਕਾਰਨ ਹੁਣ ਤੱਕ ਹੋ ਚੁੱਕੀ ਹੈ 19 ਪਸ਼ੂਆਂ ਦੀ ਮੌਤ

ਹਰਬਣ ਤਹਿਸੀਲ ਦੇ ਚੇਅਰਮੈਨ ਅਸਦੁੱਲਾ ਕੁਰੈਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਂਹ ਕਾਰਨ ਆਏ ਹੜ੍ਹਾਂ ਦੀਆਂ ਘਟਨਾਵਾਂ ਵਿੱਚ 19 ਪਸ਼ੂਆਂ ਦੀ ਮੌਤ ਹੋ ਗਈ ਜਦਕਿ 15 ਪਸ਼ੂਆਂ ਦੇ ਵਾੜੇ ਰੁੜ੍ਹ ਗਏ।

 

Share:

ਸੰਪਾਦਕ ਦਾ ਡੈਸਕ

Aradhyaa

Reporter

ਕੱਪੜ ਛਾਣ

IMG
Watch LIVE TV
indiaoutspeak TV
Subscribe

Get all latest content delivered to your email a few times a month.