ਹੋਮ ਲਾਈਫ ਸਟਾਈਲ : ਚੜਦੇ ਪੰਜਾਬ ਤੋਂ ਗਏ ਕੰਬੋਜ ਪਰਿਵਾਰ ਦਾ ਲੈਂਦੇ ਪੰਜਾਬ ਵਿਚ...

ਚੜਦੇ ਪੰਜਾਬ ਤੋਂ ਗਏ ਕੰਬੋਜ ਪਰਿਵਾਰ ਦਾ ਲੈਂਦੇ ਪੰਜਾਬ ਵਿਚ ਫੁੱਲਾਂ ਨਾਲ਼ ਕੀਤਾ ਗਿਆ ਸਵਾਗਤ

Admin User - Jan 18, 2024 12:11 PM
IMG

NA

ਜਗਦੀਸ਼ ਥਿੰਦ 

ਬੋਲਦਾ ਪੰਜਾਬ ਬਿਊਰੋ 
ਵਾਹਗਾ / ਪਾਕਿਸਤਾਨ 18 ਜਨਵਰੀ 2024, ਦੇਸ਼ ਦੀ ਵੰਡ ਤੋਂ ਬਾਅਦ ਚਾਹੇ ਚੜਦੇ ਅਤੇ ਲਹਿੰਦੇ  ਪੰਜਾਬ  ਵਿਚਕਾਰ ਸਰਹੱਦ ਦੀ ਲਕੀਰ ਖਿੱਚੀ ਗਈ ਹੈ ਪਰ ਅੱਜ ਵੀ ਦੋਹਾਂ ਮੁਲਕਾਂ ਦੇ ਤੇ ਆਮ ਲੋਕਾਂ ਵਿਚ ਰੂਹਾਂ ਦਾ ਪਿਆਰ ਬਰਕਰਾਰ ਹੈ ।
 ਦੋਵਾਂ ਮੁਲਕਾਂ ਦੇ  ਵਿਚ ਵਸੇ ਰਿਸ਼ਤੇਦਾਰਾਂ ਨੂੰ ਮਿਲਾਉਂਦੀ ਸਮਝੌਤਾ ਐਕਸਪ੍ਰੈਸ ਟਰੇਨ ਅਤੇ ਸਪੈਸ਼ਲ ਚੱਲਦੀ ਬੱਸ ਚਾਹੇ ਬੰਦ ਹੈ ਪਰ ਰਿਸ਼ਤੇਦਾਰਾਂ ਨੂੰ ਮਿਲਣ ਲਈ ਸਰਕਾਰਾਂ ਵੱਲੋਂ ਵੀਜ਼ੇ ਪ੍ਰਦਾਨ ਕੀਤੇ ਜਾ ਰਹੇ ਹਨ ।

  ਬਹੁਤ ਹੀ ਮੁਕੱਦਸ ਸ਼ਹਿਰ ਮਲੇਰਕੋਟਲਾ ਦੇ ਜਾਣੇ ਮਾਣੇ ਕੰਬੋਜ ਆਗੂ ਮੁਹੰਮਦ ਸ਼ੱਬੀਰ ਬਿੱਲੂ ਆਪਣੀ ਬੇਗਮ ਫ਼ਾਤਿਮਾ ਅਤੇ ਡਾਕਟਰ ਮੁਹੰਮਦ ਨੂਰ ਸ਼ਰੀਫ਼ ਆਪਣੀ ਬੇਗਮ ਰਜ਼ੀਆ ਨਾਲ਼ ਜਦੋਂ ਵਾਹਗਾ ਸਰਹੱਦ ਪਾਰ ਕਰਕੇ ਲਹਿੰਦੇ  ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਤਾਂ ਉਡੀਕ ਕਰ ਰਹੇ ਰਿਸ਼ਤੇਦਾਰ ਸ਼ਾਹਬਾਜ਼ ਸਤਾਰ ਕੰਬੋਆ ਅਤੇ ਅਰਸਲਾਂ
ਸਤਾਰ ਕੰਬੋਹ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਫੁੱਲ ਮਲਾਵਾਂ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ।


ਮਲੇਰਕੋਟਲਾ ਨਿਵਾਸੀ ਮੁਹੰਮਦ ਸ਼ੱਬੀਰ ਬਿੱਲੂ  ਜਿਹਨਾਂ ਦਾ ਮਲੇਰਕੋਟਲਾ ਵਿਖੇ ਗਾਰਮੈਂਟਸ ਦਾ ਕਾਰੋਬਾਰ ਹੈ।
ਉਹ ਚੜਦੇ ਪੰਜਾਬ ਵਿਚ ਕੰਬੋਜ ਭਾਈਚਾਰੇ ਦੀਆਂ ਗਤੀਵਿਧੀਆਂ ਵਿਚ ਖੁੱਲ ਕੇ ਵਿਚਰਦੇ ਦਿਖਾਈ ਦਿੰਦੇ ਹਨ।


ਕੌਮੀ ਸ਼ਹੀਦ ਊਧਮ ਸਿੰਘ  ( ਰਾਮ ਮੁਹੰਮਦ ਸਿੰਘ ਆਜ਼ਾਦ ) ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਦੇ ਮਾਮਲੇ ਤੇ ਕੋਈ ਮੀਟਿੰਗ ਹੋਵੇ ਜਾਂ ਕੋਈ ਸੰਘਰਸ਼ ਦਾ ਮੌਕਾ ਹੋਵੇ ਤਾਂ ਮੁਹੰਮਦ ਸ਼ੱਬੀਰ ਬਿੱਲੂ ਮੂਹਰਲੀਆਂ ਕਤਾਰਾਂ ਵਿਚ ਖੜੇ ਨਜ਼ਰ ਹੀ ਪੈਂਦੇ ਹਨ।

ਇਸ ਤਰ੍ਹਾਂ ਹੀ ਉਨ੍ਹਾਂ ਦੇ ਕੁੜਮ ਸਾਹਿਬ ਡਾਕਟਰ ਮੁਹੰਮਦ ਨੂਰ ਸ਼ਰੀਫ਼ ਹੋਰਾਂ ਦਾ ਵੀ ਖੇਤਰ ਵਿਚ ਵੱਡਾ ਨਾਮ ਹੈ ।

ਦੱਸਣਯੋਗ ਹੈ ਕਿ ਚੜ੍ਹਦੇ ਪੰਜਾਬ ਵਿਚ ਕੰਬੋਜ ਭਾਈਚਾਰਾ ਸਿੱਖੀ ਸਰੂਪ ਵਿਚ ਵੀ, ਇਸਲਾਮ ਨੂੰ ਵੀ ਮੰਨਦਾ ਹੈ ਅਤੇ ਹਿੰਦੂ ਧਰਮ ਨੂੰ ਵੀ ਮੰਨਦਾ ਹੈ.
ਪਰ ਜਿਥੇ ਕਿ ਕੰਬੋਜ ਬਰਾਦਰੀ ਦੀ ਗੱਲ ਆਉਂਦੀ ਹੈ ਤਾਂ ਤਿੰਨਾਂ ਵਰਗਾਂ ਦੇ ਕੰਬੋਜ ਇਕਜੁੱਟ ਹੋਏ ਦਿਖਾਈ ਦਿੰਦੇ ਹਨ ।

ਮੁਹੰਮਦ ਸ਼ੱਬੀਰ ਬਿੱਲੂ ਹੋਰਾਂ ਦੀਆਂ ਪਾਕਿਸਤਾਨ ਵਿਚ ਵੀ ਰਿਸ਼ਤੇਦਾਰੀਆਂ ਹਨ ਅਤੇ ਉਹ ਲਗਾਤਾਰ ਲੈਂਦੇ ਪੰਜਾਬ ਜਾ ਕੇ ਰਿਸ਼ਤੇਦਾਰਾਂ ਦੀ ਖ਼ੈਰ ਖ਼ਬਰ ਲੈਂਦੇ ਰਹਿੰਦੇ ਹਨ ।


ਗੁੱਜਰਾਂ ਵਾਲਾ ਵਿਚ ਵਸੇ ਕੰਬੋਆ ਕਮਿਊਨਿਟੀ ਦੇ ਲੋਕਾਂ ਅੰਦਰ ਪੂਰਾ ਪਿਆਰ ਭਰਿਆ ਦਿਖਾਈ ਦਿੰਦਾ ਹੈ ।

 ਇੱਥੇ ਮੀਡੀਆ ਅਦਾਰਾ ਬੋਲਦਾ ਪੰਜਾਬ ਕਾਮਨਾ ਕਰਦਾ ਹੈ ਕਿ ਦੋਹਾਂ ਮੁਲਕਾਂ ਦੇ ਸਬੰਧ ਹੋਰ ਸੁਖਾਲੇ ਹੋਣ ਅਤੇ  ਦੋਹਾਂ ਪਾਸਿਆਂ ਦੇ ਲੋਕ ਆਪਣੇ ਧਾਰਮਿਕ ਸਥਾਨਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨ ਦੇ ਨਾਲ਼ - ਨਾਲ਼ ਰਿਸ਼ਤੇਦਾਰੀ ਦੇ ਫ਼ਰਜ਼ ਵੀ ਸੁਖਾਲੇ ਤਰੀਕੇ ਨਾਲ਼ ਨਿਭਾ ਸਕਣ

Share:

ਸੰਪਾਦਕ ਦਾ ਡੈਸਕ

Aradhyaa

Reporter

ਕੱਪੜ ਛਾਣ

IMG
Watch LIVE TV
indiaoutspeak TV
Subscribe

Get all latest content delivered to your email a few times a month.